ਊੜਾ ਜੂੜਾ ਦੋਵੇਂ ਬਚਾਓ
- S. Kaviraj Singh

ਊੜਾ ਜੂੜਾ ਦੋਵੇਂ ਬਚਾਓ

ਗੁਰੂ ਦੀ ਸੱਚੀ ਗੱਲ ਸੁਣਾਓ
ਝੂਠੇ ਸਾਧਾਂ ਮਗਰ ਨਾਂ ਜਾਓ
ਸੇਵਾ ਸਿਮਰਨ ਵਿੱਚ ਮਨ ਲਾਓ

ਊੜਾ ਜੂੜਾ ਦੋਵੇਂ ਬਚਾਓ

ਦਿਨ ਵਿੱਚ ਦੋ ਵਾਰ ਕੰਘਾ ਵਾਹੋ
ਸੋਹਣੀ ਦਸਤਾਰ ਵੀ ਸਜਾਓ
ਸਭ ਨੂੰ ਵਾਹਿਗੁਰੂ ਕੀ ਫ਼ਤਹਿ ਬੁਲਾਓ

ਊੜਾ ਜੂੜਾ ਦੋਵੇਂ ਬਚਾਓ

ਘਰ ਵਿੱਚ ਗੁਰਮੁੱਖੀ ਪੜ੍ਹੋ  ਅਤੇ ਪੜ੍ਹਾਓ
ਗੁਰੂ ਦੀ ਚਰਣੀ ਲੱਗੋ ਅਤੇ ਲਗਾਓ
ਪੰਜਾਬੀ ਬੋਲੋ ਤੇ ਇਸ ਤੇ  ਫ਼ਖ਼ਰ ਮਨਾਓ

ਊੜਾ ਜੂੜਾ ਦੋਵੇਂ ਬਚਾਓ

ਬੱਚਿਆਂ ਨੂੰ ਗੁਰੂ ਸਾਖੀ ਸੁਣਾਓ
ਗੁਰਦਵਾਰਿਆਂ ਦੇ ਦਰਸ਼ਨ ਕਰਾਓ
ਉਠਦਿਆਂ ਬੈਠਦਿਆਂ ਗੁਰਬਾਣੀ ਗਾਓ

ਊੜਾ ਜੂੜਾ ਦੋਵੇਂ ਬਚਾਓ

ਅਰਦਾਸ ਕਰੋ ਹੇ ਸੱਚੇ ਪਾਤਸ਼ਾਹ !
ਉੱਚਾ ਸੁੱਚਾ ਜੀਵਨ ਬਣਾਓ
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ
ਮਿੱਠ-ਬੋਲੜਾ ਇਹ ਜੀਵਨ ਬਣਾਓ

ਊੜਾ ਜੂੜਾ ਦੋਵੇਂ ਬਚਾਓ

-ਸ. ਕਵੀ ਰਾਜ ਸਿੰਘ